ਜਗਰੂਪ ਬਰਾੜ
ਅੱਜ ਮੈਨੂੰ ਪਹਿਲੀ ਵਾਰ ਇਸ ਗੱਲ ਦਾ ਤਜਰਬਾ ਹੋਇਆ ਕਿ ਇਕ ਇਨਕਮ ਅਸਿਸਟੈਂਸ ਤੇ ਰਹਿਣ ਵਾਲੇ ਵਿਅਕਤੀ ਨੂੰ ਰਹਿਣ ਵਾਸਤੇ ਥਾਂ ਲੱਭਣੀ ਕਿੰਨੀ ਮੁਸ਼ਕਲ ਹੁੰਦੀ ਹੈ।
ਮੈਂ ਵਰ੍ਹਦੇ ਮੀਂਹ ਵਿਚ ਅੱਧਾ ਘੰਟਾ ਤੁਰ ਕੇ ਹਾਈਲੈਂਡ ਹਾਊਸ ਗਿਆ – ਇਹ ਉਹ ਸੰਸਥਾ ਹੈ ਜੋ ਬਿਨਾ ਕਿਸੇ ਮੁਨਾਫਾ ਕਮਾਉਣ ਦੇ ਘੱਟ ਆਮਦਨ ਵਾਲੇ ਲੋਕਾਂ ਨੂੰ ਥਾਂ ਲੱਭਣ ਵਿਚ ਸਹਾਇਤਾ ਕਰਦੀ ਹੈ। ਸਟਾਫ ਮੈਂਬਰ, ਟੈਮੀ, ਨੇ ਮੇਰੀ ਸਹਾਇਤਾ ਕੀਤੀ, ਮੈਨੂੰ ਕਿਰਾਏ ਲਈ ਖਾਲੀ ਕਮਰਿਆਂ ਦੀ ਇਕ ਲਿਸਟ ਦਿਤੀ ਅਤੇ ਜਾਣ ਲਈ ਰਾਈਡ ਦਾ ਵੀ ਪ੍ਰਬੰਧ ਕਰ ਦਿਤਾ।
ਲਿਸਟ ਉਤੇ 15 ਕਮਰੇ ਦਰਜ ਸਨ ਅਤੇ ਟੈਮੀ ਨੇ ਮੈਨੂੰ ਕਿਹਾ ਕਿ ਮੈਂ ਇਸ ਲਿਸਟ ਵਿਚੋਂ ਕੁਝ ਨੂੰ ਫੋਨ ਕਰਕੇ ਕਮਰੇ ਦੇਖਣ ਲਈ ਅਪੋਇੰਟਮੈਂਟਾਂ ਬਣਾ ਲਵਾਂ। ਮੈਂ ਲਿਸਟ ਉਤਲੇ ਸਾਰੇ ਥਾਵਾਂ ਤੇ ਫੋਨ ਕੀਤਾ ਅਤੇ ਇਹਨਾਂ ਚੋਂ ਕੇਵਲ 3 ਅਪੋਇੰਟਮੈਂਟਾਂ ਹੀ ਬਣਾ ਸਕਿਆ।
ਮੈਂ ਪਹਿਲੇ ਘਰ ਵਿਚ ਗਿਆ। ਉਸ ਵਿਚ 4 ਗੰਦੇ ਕਮਰੇ ਸਨ। ਲਗਦਾ ਸੀ ਦਰੀਆਂ ਨੂੰ ਤਾਂ ਕਦੇ ਵੀ ਵੈਕਯੂਮ ਨਹੀਂ ਕੀਤਾ ਗਿਆ, ਅਤੇ ਉਪਰ ਨੂੰ ਜਾਣ ਵਾਲੀਆਂ ਪੌੜੀਆਂ ਦੀਆਂ ਰੇਲਾਂ ਹੈ ਈ ਨਹੀਂ ਸਨ ਜਾਂ ਟੁੱਟ ਚੁੱਕੀਆਂ ਸਨ। ਇਕ ਛੋਟਾ ਜਿਹਾ ਜਿਲਬ ਲੱਗੀ ਵਾਲਾ ਬਾਥਰੂਮ ਸੀ ਜਿਹੜਾ ਕਿ ਸਾਰੇ ਚੌਹਾਂ
ਕਿਰਾਏਦਾਰਾਂ ਲਈ ਸੀ। ਇਸਦਾ ਕਿਰਾਇਆ 425 ਡਾਲਰ ਤੋਂ ਵੱਧ ਸੀ।
ਇਸ ਤੋਂ ਅਗਲਾ ਘਰ ਜਿਥੇ ਮੈਂ ਗਿਆ ਡਰਾਉਣਾ ਜਿਹਾ ਲਗਦਾ ਸੀ: ਪੁਰਾਣ ਗੰਦਾ ਮੰਦਾ ਘਰ ਜਿਸ ਵਿਚ ਚਾਰ ਕਮਰੇ ਸਨ। ਜੋ ਕਮਰਾ ਮਿਲਦਾ ਸੀ ਉਹ ਛੋਟਾ ਜਿਹਾ ਸੀ ਜਿਸ ਵਿਚ ਇਕ ਸਿੰਗਲ ਬੈੱਡ, ਬਹੁਤ ਨਿਕਾ ਜਿਹਾ ਟੇਬਲ ਅਤੇ ਫਰਿੱਜ। ਬਾਰੀਆਂ ਤੇ ਲੋਹੇ ਦੀਆਂ ਸੀਖਾਂ ਲੱਗੀਆਂ ਹੋਈਆਂ ਸਨ, ਤੇ ਦੂਸਰੇ ਦੋ ਕਿਰਾਏਦਾਰ ਜੋ ਇਸ ਸਮੇਂ ਬਾਹਰ ਸਨ ਉਹਨਾਂ ਦੇ ਕਮਰਿਆਂ ਤੇ ਵਡੇ ਵਡੇ ਪੈਡਲਾਕ ਲੱਗੇ ਹੋਏ ਸਨ। ਜਾਹਰ ਸੀ ਕਿ ਇਸ ਘਰ ਵਿਚ ਸੁਰੱਖਿਆ ਦੀ ਸਮੱਸਿਆ ਸੀ। ਕਮਰੇ ਦਾ ਕਿਰਾਇਆ 450 ਡਾਲਰ ਸੀ।
ਇਸੇ ਘਰ ਦੇ ਇਕ ਪਾਸੇ ਮਾਲਕ ਨੇ ਮੈਨੂੰ ਇਕ ਹੋਰ ਕਮਰਾ ਦਖਾਇਆ। ਇਹ ਤਕਰੀਬਨ 3 ਫੁੱਟ ਚੌੜਾ ਅਤੇ 7 ਫੁੱਟ ਲੰਮਾ ਸੀ ਅਤੇ ਇਸ ਵਿਚ ਕੋਈ ਬਾਰੀ ਨਹੀਂ ਸੀ। ਜਦੋਂ ਉਸਨੇ ਡੋਰ ਖੋਲ੍ਹਿਆ ਤਾਂ ਮੈਂ
ਹੱਕਬੱਕਾ ਰਹਿ ਗਿਆ। ਐਨੇ ਛੋਟੇ ਕਮਰੇ ਵਿਚ ਕੌਣ ਰਹਿ ਸਕਦਾ ਸੀ? ਮੈਂ ਕੇਵਲ ਦੋ ਕਦਮ ਹੀ ਪੁੱਟੇ ਸਨ
ਤੇ ਮੈਂ ਇਸ ਵਿਚਲੇ ਟਵਿਨ ਬੈੱਡ ਦੇ ਨਾਲ ਖੜ੍ਹਾ ਸੀ। ਕਮਰੇ ਵਿਚ ਬੈੱਡ ਇਸ ਤਰ੍ਹਾਂ ਪਿਆ ਸੀ ਜਿਵੇਂ
ਦਸਤਾਨੇ ਵਿਚ ਹੱਥ ਪਿਆ ਹੋਵੇ, ਕੰਧ ਤੋਂ ਕੰਧ ਤੱਕ ਫਸਿਆ ਹੋਇਆ। ਮੈਂ ਸੋਚਿਆ ਇਥੇ ਰਹਿਣਾ ਜੇਲ੍ਹ
ਦੀ ਕਾਲ-ਕੋਠੜੀ ‘ਚ ਰਹਿਣ ਨਾਲੋਂ ਕਿਤੇ ਔਖਾ ਹੋਵੇਗਾ।
ਜਦੋਂ ਮਾਲਕ ਨੇਦੱਸਿਆ ਕਿ ਕਮਰਾ ਪਹਿਲਾਂ ਹੀ 300 ਡਾਲਰ ਮਹੀਨੇ ਵਿਚ ਇਕ ਕਿਰਾਏਦਾਰ ਨੇ ਲੈ ਲਿਆ ਹੈ ਜੋ ਸਰਜਰੀ ਹੋਣ ਪਿਛੋਂ ਹਸਪਤਾਲ ਵਿਚੋਂ ਨਕਲਣ ਵਾਲਾ ਹੈ, ਤਾਂ ਮੈਂ ਆਪਣੇ ਅੱਥਰੂ ਰੋਕ ਨਾ ਸਕਿਆ ਅਤੇ ਉਹਨਾਂ ਨੂੰ ਮਾਲਕ ਮਕਾਨ ਅਤੇ ਟੈਮੀ ਤੋਂ ਲੁਕਾਣ ਦੀ ਕੋਸ਼ਸ਼ ਕਰਨ ਲੱਗਾ। ਮੇਰੇ ਲਈ ਇਹ ਅੰਦਾਜਾ ਲਾਉਣਾ ਵੀ ਮੁਸ਼ਕਲ ਹੋ ਗਿਆ ਕਿ ਜਦੋਂ ਕਿਰਾਏਦਾਰ ਇਸ ਕਮਰੇ ਵਿਚ ਪਹੁੰਚਿਆ ਤਾਂ ਉਸਨੂੰ ਕਿਹੋ ਜਿਹੇ ਚੈਲੰਜਾਂ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇਹੋ ਜਿਹੀਆਂ ਹਾਲਤਾਂ ਵਿਚ ਤਾਂ ਕਿਸੇ ਨੂੰ ਵੀ ਰਹਿਣਾ ਨਹੀਂ ਚਾਹੀਦਾ।
ਅਗਲਾ ਕਮਰਾ ਜੋ ਅਸੀਂ ਦੇਖਣ ਗਏ ਉਹ ਇਕ ਛੋਟੇ ਜਿਹੇ ਵਧੀਆ ਤੇ ਸਾਫ ਸੁਥਰੇ ਘਰ ਵਿਚ ਸੀ। ਮਾਲਕ ਆਪਣੇ ਪਰਿਵਾਰਕ ਘਰ ਵਿਚ ਮੇਨ ਫਲੋਰ ਉਤੇ ਇਕ ਚੰਗੇ ਸਾਈਜ਼ ਦਾ ਕਮਰਾ ਕਿਰਾਏ ਤੇ ਦੇ ਰਹੇ ਸਨ ਜਿਸ ਵਿਚ ਟੀਵੀ ਅਤੇ ਇੰਟਰਨੈੱਟ ਦੇ ਕਨੈਕਸ਼ਨ ਮੌਜੂਦ ਸਨ। ਬੈੱਡਰੂਮ ਦੇ ਐਨ ਬਾਹਰ ਕਿਰਾਏਦਾਰ ਲਈ ਬਾਥਰੂਮ ਸੀ, ਅਤੇ ਨਾਲ ਹੀ ਰਾਹ ਜਾਂਦਾ ਸੀ ਕਿਚਨ ਨੂੰ ਜੋ ਪਰਿਵਾਰ ਨਾਲ ਸਾਂਝੇ ਤੌਰ ਤੇ ਵਰਤਣਾ ਸੀ। ਪਰ ਇਸ ਦਾ ਕਿਰਾਇਆ 500 ਡਾਲਰ ਸੀ ਤੇ ਇਹ 375 ਡਾਲਰ ਦੀ ਰਕਮ ਨਾਲੋਂ ਕਿਤੇ ਵੱਧ ਸੀ ਜੋ ਇਨਕਮ ਅਸਿਸਟੈਂਸ ਵਾਲੇ ਮਕਾਨ ਲਈ ਅਲਉਂਸ ਵਜੋਂ ਦਿੰਦੇ ਹਨ।
ਜਿਸ ਥਾਂ ਤੇ ਆਖਰ ਵਿਚ ਮੈਂ ਮੂਵ ਹੋਇਆ ਉਥੇ ਕਿਰਾਇਆ 375 ਡਾਲਰ ਹੈ, ਪਰ ਉਥੇ ਮੇਰੇ ਨਾਲ 7 ਹੋਰ ਲੋਕ ਰਹਿੰਦੇ ਹਨ। ਅਜਿਹਾ ਕੋਈ ਢੰਗ-ਤਰੀਕਾ ਹੀ ਨਹੀਂ ਕਿ ਤੁਸੀਂ 500 ਡਾਲਰ ਤੋਂ ਘੱਟ ਵਿਚ ਪ੍ਰਾਈਵੇਟ ਕੇਵਲ ਆਪਣੇ ਲਈ ਕੋਈ ਯੂਨਿਟ ਲੈ ਸਕੋ। ਸਰਕਾਰੀ ਇਨਕਮ ਅਸਿਸਟੈਂਸ ਤੇ ਰਹਿਣ ਵਾਲਿਆਂ ਲਈ ਸਾਂਝੀ ਰਿਹਾਇਸ਼ ਜਾਂ ਕਿਸੇ ਘਰ ਵਿਚ ਹੋਰ ਕਮਰਿਆਂ ਚ ਕਮਰਾ ਲੈ ਕੇ ਰਹਿਣ ਤੋਂ ਬਿਨਾ ਕੋਈ ਚਾਰਾ ਹੀ ਨਹੀਂ। ਮੈਂ ਖੁਸ਼ਕਿਸਮਤ ਹਾਂ ਕਿ ਅੰਤ ਵਿਚ ਮੈਨੂੰ ਇਕ ਚੰਗਾ ਤੇ ਸਾਫਸੁਥਰਾ ਕਮਰਾ ਮਿਲ ਗਿਆ ਪਰ ਹੋਰ ਥਾਵਾਂ ਦੇਖਣ ਪਿਛੋਂ ਅੱਜ ਜੋ ਤਜਰਬਾ ਹੋਇਆ ਉਸਤੋਂ ਪਤਾ ਲਗਦਾ ਹੈ ਕਿ ਹਰ ਕੋਈ ਐਨਾ ਖੁਸ਼ਕਿਸਮਤ ਨਹੀਂ।
ਰਹਿਣ ਲਈ ਥਾਂ ਲੱਭਣ ਤੋਂ ਇਲਾਵਾ ਅੱਜ ਮੈਨੂੰ ਪਹਿਲੀ ਵਾਰ ਇਸ ਗੱਲ ਦਾ ਵੀ ਤਜਰਬਾ ਹੋਇਆ ਕਿ ਆਪਣੀ ਸੀਮਤ ਆਮਦਨ ਤੇ ਖਾਣ-ਪੀਣ ਲਈ ਸਾਮਾਨ ਕਿਵੇਂ ਖਰੀਦਣਾ ਹੈ। ਮੈਂ ਇਸ ਹਫਤੇ ਦੀ ਫੂਡ ਲਈ 30 ਡਾਲਰ ਦਾ ਬੱਜਟ ਬਣਾਇਆ।
ਜਦੋਂ ਮੈਂ ਸਟੋਰ ਵਿਚ ਦਾਖਲ ਹੋਇਆ ਤਾਂ ਇਕਦਮ ਸੁੱਖ ਦਾ ਸਾਹ ਆਇਆ ਕਿ ਆਖਰ ਮੈਂ ਕੁਝ ਫੂਡ ਆਪਣੀ ਪਸੰਦ ਦੀ ਵੀ ਖਰੀਦ ਸਕਦਾ ਹਾਂ। ਫਲ ਤੇ ਸਬਜੀਆਂ ਕਿੰਨੇ ਚੰਗੇ ਤੇ ਮਿੱਠੇ ਦਿਸ ਰਹੇ ਸਨ, ਅਤੇ ਉਹਨਾਂ ਦੀ ਮਹਿਕ ਨਾਲ ਮੇਰੇ ਮੂੰਹ ਵਿਚ ਪਾਣੀ ਭਰ ਆਇਆ। ਇਹਨਾਂ ਸਾਰੇ ਰੰਗਾਂ ਅਤੇ ਖੁਸ਼ਬੋਆਂ ਵਿਚਕਾਰ ਮੈਂ ਚੀਜਾਂ ਖਰੀਦਣੀਆਂ ਸ਼ੁਰੂ ਕਰ ਦਿਤੀਆਂ।
ਮੇਰੀ ਨਜ਼ਰ ਆਪਣੇ ਆਪ ਹੀ ਗਰੋਸਰੀ ਦੀਆਂ ਚੀਜਾਂ ਉਤੇ ਲਿਖੀਆਂ ਕੀਮਤਾਂ ਤੇ ਕੇਂਦਰਤ ਹੋ ਗਈ ਨਾਂ ਕਿ ਉਹਨਾਂ ਚੀਜਾਂ ਤੋਂ ਜੋ ਮੈਨੂੰ ਚੰਗੀਆਂ ਲਗਦੀਆਂ ਸਨ। ਮੈਨੂੰ ਆਪਣੀ ਪਤਨੀ ਰਾਜਵੰਤ ਦੀ ਯਾਦ ਆਈ ਤੇ ਸੋਚਿਆ ਕਾਸ਼! ਉਹ ਮੈਨੂੰ ਆ ਕੇ ਇਸ ਮੁਸ਼ਕਲ ਚੋਂ ਕੱਢ ਲੈਂਦੀ। ਜਦੋਂ ਤੁਹਾਡੀ ਆਮਦਨ ਸੀਮਤ ਹੋਵੇ ਤਾਂ ਤੁਹਾਡਾ ਫੈਸਲਾ ਕੀਮਤ, ਨਾਂ ਕਿ ਫੂਡ ਦੀ ਕੁਆਲਟੀ, ਉਤੇ ਕੇਂਦਰਤ ਹੋ ਜਾਂਦਾ ਹੈ।
ਮੈਂ 3 ਸੇਬ, 3 ਕੇਲੇ, 5 ਹਰੇ ਪਿਆਜ਼, 5 ਗਾਜਰਾਂ, ਇਕ ਗੰਢਾ, ਇਕ ਬੰਦ ਗੋਭੀ, 5 ਪੈਕਟ ਮੈਗੀ ਨੂਡਲਾਂ ਦੇ, 3 ਪੈਕਟ ਸਾਈਡ ਕਿਕਸ ਨੂਡਲਜ, ਇਕ ਛੋਟਾ ਬਾਕਸ ਹੋਲ ਗਰੇਨ ਸੀਰੀਅਲ ਦਾ, ਇਕ ਬਰੈਡੱ, ਕੁਝ ਟੋਫੂ, ਇਕ ਕਿਲੋ ਫਰੋਜ਼ਨ ਸਬਜੀਆਂ, ਦੁੱਧ, ਅਤੇ ਪੀਨੱਟ ਬਟਰ ਦਾ ਇਕ ਛੋਟਾ ਡੱਬਾ ਲਏ। ਉਮੀਦੇ ਹੈ ਇਸ ਨਾਲ ਮੇਰਾ ਇਕ ਹਫਤਾ ਨਿਕਲ ਜਾਵੇਗਾ, ਪਰ ਇਹ ਤਾਂ ਸਮਾਂ ਹੀ ਦੱਸੇਗਾ।
ਵਾਪਸ ਆਪਣੇ ਕਮਰੇ ਵਿਚ ਆ ਕੇ, ਜਦੋਂ ਮੈਂ ਗਰੋਸਰੀ ਰੱਖ ਰਿਹਾ ਸਾਂ ਤਾਂ ਮੈਂ ਆਪਣੇ ਲਈ ਗਲਾਸ ਵਿਚ ਕੁਝ ਦੁਧ ਪਾ ਲਿਆ। “ਬਹੁਤ ਸੁਆਦ ਹੋਵੇਗਾ” ਮੈਂਨੂੰ ਖਿਆਲ ਆਇਆ। ਮੈਂ ਇਕ ਵਡੀ ਘੁੱਟ ਭਰੀ ਤੇ ਤੁਰੰਤ ਮਹਿਸੂਸ ਹੋਇਆ, ਦੁਧ ਮਾੜਾ ਤੇ ਬੇ-ਸੁਆਦਾ ਸੀ। ਮੈਂ ਇਸ ਦੀ ਇਕਸਪਾਇਰੀ ਡੇਟ ਚੈੱਕ ਨਹੀਂ ਕੀਤੀ ਸੀ ਜੋ ਕਲ੍ਹ 5 ਤਾਰੀਖ ਦੀ ਸੀ। ਇਕ ਹੋਰ ਸਬਕ ਮਿਲ ਗਿਆ: ਹਮੇਸ਼ਾ ਇਕਸਪਾਇਰੀ
ਡੇਟ ਦੇਖ ਕੇ ਚੀਜ ਚੁੱਕੋ।
ਮੈਨੂੰ ਅਹਿਸਾਸ ਹੋ ਗਿਆ ਕਿ ਜਦੋਂ ਤੁਹਨੂੰ ਗ੍ਰੀਬੀ ਜਾਂ ਸੀਮਤ ਆਮਦਨ ਵਿਚ ਰਹਿਣਾ ਪੈਂਦਾ ਹੈ, ਤੁਸੀਂ ਜੋ ਕੁਝ ਵੀ ਖ੍ਰੀਦਦੇ ਹੋ ਉਹ ਜਿਉਣ ਲਈ ਇਕ ਲੋੜ ਹੁੰਦੀ ਹੈ, ਜੇ ਤੁਹਾਥੋਂ ਕੁਝ ਗਵਾਚ ਜਾਵੇ ਜਾਂ ਖਰਾਬ ਹੋ ਜਾਵੇ ਤਾਂ ਤੁਹਾਨੂੰ ਉਹ ਦੁਬਾਰਾ ਲੈਣਾ ਪੈਂਦਾ ਹੈ। ਕਲ੍ਹ ਨੂੰ ਮੈਂ ਅੱਧਾ ਘੰਟਾ ਤੁਰ ਕੇ ਹੋਰ ਦੁੱਧ ਲੈਕੇ
ਆਵਾਂਗਾ।
Sorry, no events are scheduled. Check back soon.
Surrey-Fleetwood Community Office | Map
8559 160th Street, Surrey, BC V3T 1N9
Phone: (604) 501-8227
Hours: Monday – Friday, 10 am – 4 pm (closed for lunch, 12:30 – 1:30 pm)
Are you not sure if I am your MLA? Enter your postal code here, to find out who is your MLA