ਜਗਰੂਪ ਬਰਾੜ
ਸਰੀ ਅਰਬਨ ਮਿਸ਼ਨ ਵਿਚ ਰਾਤ ਕੱਟਣ ਪਿਛੋਂ ਮੈਂ ਸਵੇਰੇ 6 ਵਜੇ ਦੇ ਕ੍ਰੀਬ ਉਠਿਆ, ਇਥੇ ਨਹਾਉਣ ਲਈ ਕੋਈ ਸ਼ਾਵਰ ਨਹੀਂ, ਪਰ ਮਿਸ਼ਨ ਵਾਲੇ ਇਥੇ ਰਹਿਣ ਵਾਲੇ ਸਾਰਿਆਂ ਨੂੰ ਇਕ ਇਕ ਕੂਪਨ ਦਿੰਦੇ ਹਨ ਜਿਸ ਨਾਲ ਸਥਾਨਕ ਰੀਕਰੀਏਸ਼ਨ ਸੈਂਟਰ ਤੇ ਜਾ ਕੇ ਸ਼ਾਵਰ ਲਿਆ ਜਾ ਸਕਦਾ ਹੈ। ਜਦੋਂ ਮੈ ਕੂਪਨ ਲੈ ਕੇ ਸ਼ਾਵਰ ਲੈਣ ਲਈ ਜਾ ਰਿਹਾ ਸਾਂ ਤਾਂ ਰਾਹ ਵਿਚ ਮੈਨੂੰ ਕਿੰਨੇ ਈ ਲੋਕ ਮਿਲੇ ਜਿਹਨਾਂ ਨੇ ਮੇਰਾ ਵੈੱਲਫੇਅਰ ਚੈਲੰਜ ਕਬੂਲ ਕਰਨ ਲਈ ਧੰਨਵਾਦ ਕੀਤਾ। ਇਹਨਾ ਵਿਚੋਂ ਦੋ ਇਸ ਸਮੇਂ ਸਰਕਾਰ ਦੀ ਇੰਨਕਮ ਅਸਿਸਟੈਂਸ ਤੇ ਰਹਿ ਰਹੇ ਹਨ।
ਮੈਂ ਸ਼ਾਵਰ ਪਿਛੋਂ ਵਾਪਸ ਮਿਸ਼ਨ ਵਿਚ ਆ ਗਿਆ ਅਤੇ ਵਾਲੰਟੀਅਰਾਂ ਦੀ, ਇਮਾਰਤ ਸਾਫ ਕਰਨ ਵਿਚ ਅਤੇ ਲੰਚ ਬਣਾਉਣ ਵਿਚ ਸਹਾਇਤਾ ਕਰਨ ਲੱਗਾ। ਇਥੇ 24 ਘੰਟੇ ਰਹਿਣ ਪਿਛੋਂ ਮੈਨੂੰ ਪਤਾ ਲੱਗਾ ਕਿ ਹਰ ਵਿਅਕਤੀ ਜੋ ਇਥੇ ਮਿਸ਼ਨ ਦੀ ਮਿਹਰਬਾਨੀ ਨਾਲ ਰਹਿੰਦਾ ਹੈ, ਉਸਦੀ ਇਕ ਦਰਦ ਭਰੀ ਕਹਾਣੀ ਹੈ।
ਸਰੀ ਵਿਚ ਆਦਿਵਾਸੀਆਂ ਲਈ ਇਕ ਮੁਨਾਫਾ-ਰਹਿਤ ਸੰਸਥਾ ਹੈ ਜੋ ਆਦਿਵਾਸੀਆਂ ਨੂੰ ਸਮਾਂ ਕੱਟਣ ਲਈ ਲੋੜੀਂਦੇ ਅਤੇ ਸੁਰੱਖਿਆ ਵਾਲੇ ਕਮਰੇ ਦਿੰਦੀ ਹੈ ਅਤੇ ਨਾਲ ਹੀ ਉਹਨਾਂ ਨੂੰ ਡਰੱਗਾਂ ਦੀ ਦੁਰਵਰਤੋਂ ਅਤੇ ਨਸ਼ੇ ਦੇ ਚੱਕਰ ਵਿਚੋਂ ਨਿਕਲਣ ਲਈ ਸਹਾਇਤਾ ਕਰਦੀ ਹੈ। ਮੈਂ ਇਸ ਸੰਸਥਾਂ ਤੇ ਜਾਣ ਤੋਂ ਪਹਿਲਾਂ ਡੱਗ ਵਿਲਸਨ ਅਤੇ ਕਿੰਬਰਲੀ ਗ੍ਰਾਹਮ ਨੂੰ ਮਿਲਿਆ। ਡੱਗ ਤੇ ਕਿੰਬਰਲੀ ਕੇਵਲ ਦੋ ਹੀ ਆਉਟਰੀਚ ਵਰਕਰ ਹਨ ਜੋ ਸਾਰੇ ਲੋਅਰ ਮੇਨਲੈਂਡ ਵਿਚ ਰਹਿਣ ਵਾਲੇ ਆਦਿਵਾਸੀਆਂ ਤੱਕ ਪਹੁੰਚ ਕਰਦੇ ਹਨ।
ਉਹਨਾਂ ਮੈਨੂੰ ਦੱਸਿਆ ਕਿ ਮੈਟਰੋ ਵੈੱਨਕੂਵਰ ਵਿਚ ਤਕਰੀਬਨ 50,000 ਤੋਂ 60,000 ਤੱਕ ਆਦਿਵਾਸੀ ਰਹਿੰਦੇ ਹਨ ਅਤੇ ਉਹ ਕੇਵਲ ਦੋ ਹੀ ਵਰਕਰ ਹਨ ਜੋ ਸਕੁਆਮਸ਼ ਤੋਂ ਲੈ ਕੇ ਬੋਸਟਨ ਬਾਰ ਤੱਕ ਸਾਰੀ ਆਦਿਵਾਸੀ ਵਸੋਂ ਦੀ ਦੇਖਭਾਲ ਕਰਦੇ ਹਨ। ਉਹਨਾਂ ਦੱਸਿਆ ਕਿ ਇਕ ਆਦਿਵਾਸੀ ਲਈ ਮਕਾਨ ਲੱਭਣਾ ਅਤਿ ਕਠਨ ਹੈ। ਡੱਗ ਨੇ ਦੱਸਿਆ ਕਿ ਉਹ ਯਤਨ ਕਰਕੇ ਮਸਾਂ ਕੋਈ ਮਕਾਨ ਲਭਦਾ ਹੈ ਪਰ ਜਦੋਂ ਉਹ ਇਕ ਆਦਿਵਾਸੀ ਵਿਅਕਤੀ ਨਾਲ ਉਥੇ ਪਹੁੰਚਦਾ ਹੈ ਤਾਂ ਮਾਲਕ ਮਕਾਨ ਅਚਾਨਕ ਹੀ ਆਪਣਾ ਮਨ ਬਦਲ ਲੈਂਦਾ ਹੈ ਤੇ ਉਹ ਖਾਲੀ ਹੱਥ ਵਾਪਸ ਆ ਜਾਂਦੇ।
ਰਹਿਣ ਲਈ ਇਕ ਸੁਰੱਖਿਅਤ ਮਕਾਨ ਲਭਣਾ ਬੇਘਰਿਆਂ ਲਈ ਅਤੇ ਇਨਕਮ ਅਸਿਸਟੈਂਸ ਤੇ ਗੁਜਾਰਾ ਕਰਨ ਵਾਲੇ ਲੋਕਾਂ ਲਈ ਹਰ ਸਮੇਂ ਚਿੰਤਾ ਦਾ ਕਾਰਨ ਬਣਿਆ ਰਹਿੰਦਾ ਹੈ। ਮੈਨੂੰ ਪਤਾ ਹੈ ਕਿ ਆਪਣੇ ਮਹੀਨਾ ਭਰ ਦੇ ਵੈੱਲਫੇਅਰ ਚੈਲੰਜ ਦੌਰਾਨ ਮੈਂ ਅਜੇ ਕਠਨਾਈਆਂ ਭਰੀਆਂ ਹੋਰ ਬਹੁਤ ਕਹਾਣੀਆਂ ਸੁਣਨੀਆਂ ਹਨ।
Sorry, no events are scheduled. Check back soon.
Surrey-Fleetwood Community Office | Map
8559 160th Street, Surrey, BC V3T 1N9
Phone: (604) 501-8227
Hours: Monday – Friday, 10 am – 4 pm (closed for lunch, 12:30 – 1:30 pm)
Are you not sure if I am your MLA? Enter your postal code here, to find out who is your MLA