ਐਮ.ਐਲ.ਏ. ਵੈੱਲਫੇਅਰ ਚੈਲੰਜ

 

ਐਮ.ਐਲ.ਏ. ਵੈੱਲਫੇਅਰ ਚੈਲੰਜ

ਸੰਨ 2011 ਵਿਚ ਵੈਨਕੂਵਰ ਦੀ ਸੰਸਥਾ “ਰੇਜ਼ ਦਾ ਰੇਟਸ” ਨੇ
ਬ੍ਰਿਟਸ਼ ਕੋਲੰਬੀਆ ਦੇ ਐਮ.ਐਲ.ਏ. ਲੋਕਾਂ ਲਈ ਇਕ ਚੈਲੰਜ ਪੇਸ਼ ਕੀਤਾ ਕਿ ਉਹ ਇਕ ਮਹੀਨੇ ਲਈ
ਬੀ.ਸੀ. ਦੇ ਵੈਲੱਫੇਅਰ ਰੇਟਸ (610 ਡਾਲਰ ਪ੍ਰਤੀ ਮਹੀਨਾ) ਉਤੇ ਗੁਜਾਰਾ ਕਰ ਕੇ
ਵਿਖਾਉਣ। ਇਹ ਚੈਲੰਜ ਸਾਰੀਆਂ ਪਾਰਟੀਆਂ ਦੇ ਮੈੰਬਰਾਂ ਲਈ ਸੀ। ਐਨ.ਡੀ.ਪੀ. ਦੇ ਜਗਰੂਪ ਬਰਾੜ ਨੇ ਇਹ
ਚੈਲੰਜ ਮਨਜੂਰ ਕੀਤਾ। ਹੁਣ ਉਹ 1 ਤੋਂ 31 ਜਨਵਰੀ ਤੱਕ ਆਪਣੇ ਸਾਰੇ ਦੇ ਸਾਰੇ ਖਰਚੇ 610 ਡਾਲਰ ਵਿਚ ਪੂਰੇ ਕਰਨਗੇ। ਇਹ ਚੈਲੰਜ ਸਾਡੇ ਲਈ ਬਹੁਤ ਮਹੱਤਵ ਪੂਰਨ
ਹੈ  ਕਿਉਂਕਿ ਇਸ ਨਾਲ ਬ੍ਰਿਟਿਸ਼ ਕੋਲੰਬੀਆ ਦੇ
ਲੋਕਾਂ ਨੂੰ ਪਤਾ ਚੱਲੇਗਾ ਕਿ 610 ਡਾਲਰ ਵਿਚ ਮਹੀਨਾ ਭਰ ਗੁਜਾਰਾ ਕਰਨ ਵਾਲੇ ਲੋਕਾਂ ਨੂੰ ਕਿਹੋ ਜਿਹੀਆਂ
ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਜਗਰੂਪ ਬਰਾੜ ਦੀਆ ਰੋਜਾਨਾ ਡਾਇਰੀਆਂ ਵਿਚੋਂ ਕੁਝ ਅੰਸ਼
ਲਗਾਤਾਰ ਪੰਜਾਬੀ ਵਿਚ ਪੇਸ਼ ਕਰਨ ਦੇ ਯਤਨ ਕਰਦੇ ਰਹਾਂਗੇ। 


________________________________________________________

1 ਜਨਵਰੀ 2012

ਜਗਰੂਪ ਬਰਾੜ 

ਅੱਜ ਜਦੋਂ ਬ੍ਰਿਟਿਸ਼
ਕੁਲੰਬੀਆ ਦੇ ਲੋਕ ਨਵੇਂ ਸਾਲ ਦੇ ਜਸ਼ਨ ਮਨਾ ਰਹੇ ਹਨ, ਮੈਂ ਆਪਣੀ ਯਾਤਰਾ ਆਰੰਭ ਕਰ ਦਿਤੀ ਹੈ, ਇਹ
ਜਾਣਨ ਲਈ ਕਿ ਗ੍ਰੀਬੀ ਭੋਗ ਰਹੇ ਲੋਕਾਂ ਲਈ ਨਵੇਂ ਸਾਲ ਦੇ ਕੀ ਅਰਥ ਹਨ।

ਮੇਰੇ ਪਰਿਵਾਰ ਦੇ
ਜੀਅ ਮੈਨੂੰ ਸਰੀ ਸੈਂਟਰਲ ਸਕਾਈ ਟਰੇਨ ਸਟੇਸ਼ਨ ਤੱਕ ਛੱਡਣ ਲਈ ਆਏ; ਮੇਰੇ ਸਟਾਫ ਮੈਂਬਰ ਅਤੇ ਹੋਰ
ਕਿੰਨੇ ਈ ਦੋਸਤ ਮਿੱਤਰ ਵੀ ਮੈਨੂੰ ਸ਼ੁਭ ਇਸਾਵਾਂ ਦੇਣ ਲਈ ਨਾਲ ਆਏ। ਮੇਰੇ ਵੱਲੋਂ ਤੁਹਾਡਾ ਸਭ ਦਾ
ਤਹਿ ਦਿਲੋਂ ਧੰਨਵਾਦ ਕਿ ਤੁਸੀਂ ਮੇਰੇ “ਐਮ.ਐਲ.ਏ. ਵੈੱਲਫੇਅਰ ਚੈਲੰਜ” ਕਬੂਲ ਕਰਨ ਤੇ ਮੇਰਾ ਹੌਸਲਾ
ਵਧਾਇਆ ਤੇ ਮੈਨੂੰ ਵਡਮੁੱਲੀ ਮਾਨਸਕ ਸਹਾਇਤਾ ਦਿੱਤੀ।

ਮੇਰਾ ਅੱਜ ਦੇ ਦਿਨ
ਦਾ ਪਹਿਲਾ ਪੜਾਅ ਇਕ ਸ਼ੈਲਟਰ ਵਿਚ ਸੀ ਜੋ ਸਰੀ ਦੇ ਵਾਲੀ ਇਲਾਕੇ ਵਿਚ ਹੈ ਤੇ ਜਿਸਨੂੰ “ਫਰੰਟ ਰੂਮ” ਦੇ
ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਅਜਿਹੀ ਥਾਂ ਹੈ ਜਿਥੇ ਬੇਘਰੇ ਲੋਕ ਆ ਕੇ ਖਾਣਾ ਖਾਂਦੇ ਹਨ, ਸ਼ਾਵਰ
ਕਰਦੇ ਹਨ ਅਤੇ ਨੀਂਦ ਲਾਹੁੰਦੇ ਹਨ। ਇਥੇ 40 ਬੈਡੱ ਹਨ ਅਤੇ, ਪਹਿਲਾਂ ਆਉਣ ਵਾਲੇ ਨੂੰ ਪਹਿਲਾਂ, ਦੇ ਆਧਾਰ ਤੇ ਦਿਤੇ
ਜਾਂਦੇ ਹਨ। ਲੋਕਾਂ ਨੂੰ ਬੈਡੱ ਲੈਣ ਲਈ 5 ਵਜੇ ਕਤਾਰ ਵਿਚ
ਖੜ੍ਹਨਾ ਪੈਂਦਾ ਹੈ। ਜੇ ਤੁਸੀਂ ਬੈਡੱ ਲੈਣ ਵਿਚ ਸਫਲ ਨਹੀਂ ਹੁੰਦੇ ਤਾਂ ਤਹਾਨੂੰ ਰਾਤ ਕੁਰਸੀ ਤੇ
ਬੈਠ ਕੇ ਗੁਜਾਰਨੀ ਪੈਂਦੀ ਹੈ। “ਫਰੰਟ ਰੂਮ” ਵਿਚ 40 ਤੋਂ 50 ਲੋਕ ਮੌਜੂਦ ਸਨ ਤੇ ਬਾਥਰੂਮ ਕੇਵਲ ਇਕੋ ਸੀ। ਕਈ
ਵਾਰ ਬਾਥਰੂਮ ਵਰਤਣ ਲਈ ਤੁਹਾਨੂੰ ਲੰਮੀ ਉਡੀਕ ਕਰਨੀ ਪੈਂਦੀ ਹੈ ਕਿਉਂਕਿ ਲਾਈਨ ਹਮੇਸ਼ਾ ਲੰਮੀ ਹੀ
ਹੁੰਦੀ ਹੈ।

ਮੈਨੂੰ ਕੁਝ ਅਸਾਧਾਰਨ
ਲੋਕਾਂ ਨਾਲ ਮਿਲਣ ਦਾ ਮੌਕਾ ਮਿਲਿਆ; ਮੈਂ ਤੁਹਾਡੇ ਨਾਲ ਉਹਨਾਂ ਦੀਆਂ ਕੁਝ ਕਹਾਣੀਆਂ ਸਾਂਝੀਆਂ
ਕਰਨੀਆਂ ਚਾਹੁੰਦਾ ਹਾਂ:

ਸਭ ਤੋਂ ਪਹਿਲਾ
ਵਿਅਕਤੀ ਜੋ ਮੈਨੂੰ ਮਿਲਿਆ ਉਹ ਚੰਗੇ ਕੱਦਕਾਠ ਵਾਲਾ ਰਿੱਕ ਸੀ। ਪਹਿਲਾਂ ਉਹ ਵਿਨੀਪੈੱਗ
ਵਿਚ ਆਪਣੀ ਪਤਨੀ, ਅੱਠ ਸਾਲ ਦੇ ਬੇਟੇ, ਅਤੇ ਪੰਜ ਸਾਲ ਦੀ ਬੇਟੀ ਨਾਲ ਰਹਿੰਦਾ ਸੀ।
ਪਰਿਵਾਰ ਦੇ ਤਿੰਨੇ ਜੀਅ ਇਕ ਸ਼ਰਾਬੀ ਡਰਾਇਵਰ ਹੱਥੋਂ ਮਾਰੇ ਗਏ। ਰਿੱਕ ਲਈ ਹੁਣ ਅਜਿਹੇ ਸ਼ਹਿਰ ਵਿਚ
ਰਹਿਣਾ ਮੁਸ਼ਕਲ ਸੀ ਜਿਥੇ ਉਹਨੂੰ ਪਰਿਵਾਰ ਦੇ ਜੀਆਂ ਦੀ ਯਾਦ ਸਤਾਉਂਦੀ ਰਹਿੰਦੀ ਸੀ, ਸੋ ਉਹ ਬੀ.ਸੀ.
ਵਿਚ ਆ ਗਿਆ। ਇਥੇ ਉਸਨੇ 20 ਸਾਲ ਇਕ ਕੰਨਸਟ੍ਰਕਸ਼ਨ ਕੰਪਨੀ ਵਿਚ ਤੇ ਫੇਰ ਇਕ ਨਾਈਟ ਕਲੱਬ ਵਿਚ
ਬਾਉਂਸਰ ਦੇ ਤੌਰ ਤੇ ਕੰਮ ਕੀਤਾ। ਬਦਕਿਸਮਤੀ ਨਾਲ ਰਿੱਕ ਨੂੰ ਲਿਵਰ ਦਾ ਕੈਂਸਰ ਹੋ ਗਿਆ ਅਤੇ ਉਹ
ਕੰਮ ਕਰਨੋ ਰਹਿ ਗਿਆ।  ਅੰਤ ਉਹ “ਫਰੰਟ ਰੂਮ” ਵਿਚ
ਆ ਗਿਆ।

ਇਕ ਹੋਰ ਵਿਅਕਤੀ
ਜਿਸਨੂੰ ਮੈਂ ਮਿਲਿਆ ਵਿਲੀਅਮ ਸੀ। ਵਿਲੀਅਮ ਉਮਰ ਪਖੋਂ ਸੀਨੀਅਰ ਸੀ ਅਤੇ ਦੋ ਹਫ਼ਤੇ ਪਹਿਲਾਂ ਹੀ
ਟ੍ਰਿਪਲ ਬਾਈਪਾਸ ਸਰਜਰੀ ਕਰਵਾ ਕੇ ਹਟਿਆ ਸੀ। ਸਰਜਰੀ ਕਰਨ ਸਮੇਂ ਉਹਦੇ ਡੈਂਚਰ (ਬਨਾਉਟੀ ਦੰਦ)
ਗਵਾਚ ਗਏ; ਹੁਣ ਉਹ ਕੇਵਲ ਸੂਪ ਹੀ ਲੈ ਸਕਦਾ ਹੈ ਜਾਂ ਤਰਲ ਪਦਾਰਥ ਪੀ ਸਕਦਾ ਹੈ। ਵਿਲੀਅਮ ਨੂੰ
ਨਵੇਂ ਡੈਂਚਰਾਂ ਲਈ ਸਹਾਇਤਾ ਦੀ ਲੋੜ ਹੈ ਪਰ ਉਹ ਸਰਕਾਰ ਵੱਲੋਂ ਮਿਲਣ ਵਾਲੀ ਇਨਕਮ ਅਸਿਸਟੈਂਸ ਉਤੇ
ਨਿਰਭਰ ਹੈ, ਅਤੇ ਮੰਦੇ ਭਾਗੀਂ ਅੱਜ ਅਤੇ ਕਲ੍ਹ ਨੂੰ ਵੈਲੱਫੇਅਰ ਦਾ ਦਫ਼ਤਰ ਬੰਦ ਹੈ। ਇਹ ਤਾਂ ਦੱਸਣ
ਦੀ ਲੋੜ ਨਹੀਂ ਕਿ ਵਿਲੀਅਮ ਕੋਲ ਡੈਂਚਰ ਖਰੀਦਣ ਲਈ ਆਪਣੇ ਪੈਸੇ ਨਹੀਂ ਹਨ। ਇਸ ਤੋਂ ਪਹਿਲਾਂ ਉਹ
ਸਰੀ ਵਿਚ ਇਕ-ਕਮਰਾ ਰਿਹਾਇਸ਼ ਵਾਲੇ ਹੋਟਲ (SRO) ਵਿਚ ਰਹਿੰਦਾ ਸੀ ਪਰ
ਮਾਲਕ ਨੇ ਹੋਟਲ ਨੂੰ ਦੁਬਾਰਾ ਬਣਾਉਣ ਲਈ ਇਸਨੂੰ ਬੰਦ ਕਰ ਦਿਤਾ। ਨਤੀਜੇ ਵਜੋਂ ਵਿਲੀਅਮ ਨੂੰ ਇਸ
“ਫਰੰਟ ਰੂਮ” ਦਾ ਸਹਾਰਾ ਲੈਣਾ ਪਿਆ।

ਮੈਂ 42 ਸਾਲ ਦੀ ਉਮਰ ਦੇ ਗਰੈਗੱ ਨੂੰ ਵੀ ਮਿਲਿਆ ਜੋ ਯੂਕਰੇਨੀਅਨ ਪਛੋਕੜ ਨਾਲ
ਸੰਬੰਧਤ ਤੀਜੀ ਪੁਸ਼ਤ ਦਾ ਆਦਮੀ ਹੈ ਅਤੇ ਖੂਬ ਖੁਲ੍ਹ ਕੇ ਹੱਸਣ ਵਾਲਾ ਹੈ। ਗਰੈਗੱ ਕੰਨਸਟ੍ਰਕਸ਼ਨ
ਇੰਡਸਟਰੀ ਵਿਚ ਸਟੀਲ ਬਸਟਰ ਦੇ ਤੌਰ ਤੇ ਫੁੱਲ-ਟਾਈਮ ਨੌਕਰੀ ਕਰਦਾ ਹੈ। ਸ਼ਰਾਬ ਦੀ ਆਦਤ ਕਰਕੇ ਉਹ
ਕਾਨੂੰਨੀ ਉਲਝਣ ਵਿਚ ਫਸਿਆ ਹੋਇਆ ਹੈ ਅਤੇ ਨਤੀਜੇ ਵਜੋਂ “ਫਰੰਟ ਰੂਮ” ਵਿਚ ਆਣ ਪਹੁੰਚਾ ਹੈ।

ਮੈਂ ਹੋਰ ਵੀ ਕਿੰਨੇ
ਈ ਲੋਕਾਂ ਨੂੰ ਮਿਲਿਆ ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਕਿਹਨਾਂ ਹਾਲਤਾਂ ਵਿਚ ਬੇ-ਘਰੇ ਹੋ
ਗਏ। ਉਹਨਾਂ ਦੀਆਂ ਕਹਾਣੀਆਂ ਸੁਣ ਕੇ ਜਗਰ ਫਟਦਾ ਹੈ, ਅਤੇ ਮੈਂ ਉਹਨਾਂ ਦੀਆਂ ਮੁਸ਼ਕਲਾਂ ਅਤੇ
ਮੰਦਭਾਗੇ ਹਾਲਾਤ ਸੁਣ ਕੇ ਅਕਸਰ ਸੁੰਨ ਹੋ ਕੇ ਰਹਿ ਜਾਂਦਾ ਹਾਂ। ਉਹ ਵੀ ਤੁਹਾਡੇ ਅਤੇ ਮੇਰੇ ਵਰਗੇ
ਹੀ ਇਨਸਾਨ ਹਨ।


ਜਿਵੇਂ ਜਿਵੇਂ ਮੇਰਾ ਸਫਰ (ਟੇਕਿੰਗ ਦਾ ਐਮ.ਐਲ.ਏ. ਵੈਲੱਫੇਅਰ ਚੈਲੰਜ)
ਅੱਗੇ ਤੁਰਦਾ ਗਿਆ ਮੈਂ ਤੁਹਾਡੇ ਨਾਲ ਹੋਰ ਕਹਾਣੀਆਂ ਸਾਂਝੀਆਂ ਕਰਦਾ ਰਹਾਂਗਾ। 


1 ਜਨਵਰੀ 2012

ਜਗਰੂਪ ਬਰਾੜ 

ਸਰੀ ਅਰਬਨ ਮਿਸ਼ਨ ਵਿਚ ਮੇਰੀ ਪਹਿਲੀ ਰਾਤ

ਮੈਨੂੰ “ਫਰੰਟ
ਰੂਮ” ਵਿਚ ਬੈਡੱ ਮਿਲਣ ਦੇ ਚਾਨਸ ਬਹੁਤ ਘੱਟ ਸਨ ਕਿਉਂਕਿ ਇਥੇ ਕੇਵਲ 40 ਬੈੱਡ ਸਨ ਅਤੇ 50 ਲੋਕ ਬੈੱਡਾਂ ਲਈ ਉਡੀਕ ਕਰ ਰਹੇ ਸਨ ਇਸ ਲਈ ਮੈਂ ਇਕ ਹੋਰ ਸ਼ੈਲਟਰ ਵੱਲ ਤੁਰਨ ਦਾ ਫੈਸਲਾ ਕਰ
ਲਿਆ; ਇਸ ਦਾ ਨਾਮ ਸੀ “ਸਰੀ ਅਰਬਨ ਮਿਸ਼ਨ”।

ਮੈਂ ਉਥੇ 5 ਵਜੇ ਦੇ ਕਰੀਬ ਪਹੁੰਚਿਆ; ਵਾਲੰਟੀਅਰ ਬੇ-ਘਰੇ ਲੋਕਾਂ ਲਈ ਖਾਣਾ ਪਕਾ ਰਹੇ ਸਨ - ਚਿਕਨ,
ਸਬਜੀਆਂ, ਸੈਲਡ ਅਦਿ। ਖਾਣੇ ਪਿਛੋਂ ਵਾਲੰਟਰੀਅਰਾਂ ਨੇ ਮੈਨੂੰ ਸ਼ੈਲਟਰ ਦੇ ਕਮਰੇ ਵਿਚ ਭੇਜ ਦਿਤਾ।
ਇਹ ਲੱਕੜ ਦੇ ਫ਼ਰਸ਼ ਵਾਲਾ ਵੱਡਾ ਕਮਰਾ ਸੀ ਅਤੇ ਇਸ ਵਿਚ 15 ਮੈਟ (ਦਰੀਆਂ) ਵਿਛੇ ਹੋਏ ਸਨ ਅਤੇ ਇਕ ਵਡਾ ਟੀਵੀ ਮੌਜੂਦ ਸੀ।
ਇਥੇ ਆਉਣ ਵਾਲਾ ਮੈਂ ਪਹਿਲਾ ਵਿਅਕਤੀ ਸੀ।

ਲੋਕ ਦੇਰ ਰਾਤ
ਤੱਕ ਇਥੇ ਆਉਂਦੇ ਰਹੇ। ਅੰਤ ਵਿਚ 3 ਕਪਲ ਅਤੇ 9 ਹੋਰ ਵਿਅਕਤੀ ਸ਼ੈਲਟਰ ਵਿਚ ਮੇਰੇ ਨਾਲ ਰਹੇ। ਸ਼ੈਲਟਰ ਦਾ ਆਪਣਾ
ਇਕ ਵੱਖਰਾ ਸਭਿਆਚਾਰ ਹੈ ਅਤੇ ਲੋਕ ਇਸਦੇ ਨਿਯਮਾਂ ਦੀ ਪੂਰੇ ਧਿਆਨ ਨਾਲ ਪਾਲਣਾ ਕਰਦੇ ਹਨ, ਉਹਨਾਂ
ਨੂੰ ਨਿਯਮ ਮੰਨਣ ਲਈ ਬਾਰ ਬਾਰ ਕਹਿਣ ਦੀ ਲੋੜ ਨਹੀਂ ਪੈਂਦੀ। ਹਰ ਵਿਅਕਤੀ ਨੂੰ ਇਕ ਮੈਟ ਅਤੇ ਇਕ ਕੰਬਲ ਮਿਲਦਾ ਹੈ ਤੇ ਉਹ
ਚੁੱਪਚਾਪ ਲੇਟ ਜਾਂਦਾ/ਜਾਂਦੀ ਹੈ। ਉਹ ਜੁੱਤੀਆਂ ਉਤਾਰ ਕੇ ਪੈਂਦੇ  ਹਨ ਅਤੇ ਆਪਣੇ ਬੈਕਪੈਕਾਂ ਨੂੰ ਸਿਰਹਾਣੇ ਵਜੋਂ ਵਰਤਦੇ
ਹਨ। ਇਕ ਲਾਈਟ ਸਾਰੀ ਰਾਤ ਜਗਦੀ ਰਹਿੰਦੀ ਹੈ। ਮੇਰੇ ਲਈ ਇਹ ਪਹਲੀ ਵਾਰ ਸੀ ਕਿ ਮੈ ਸਾਰੀ ਰਾਤ ਇਕ
ਜਗਦੀ ਰੌਸ਼ਨੀ ਵਿਚ ਸੁੱਤਾ।

ਅਜੀਬ ਗੱਲ ਇਹ
ਸੀ ਕਿ ਕਮਰੇ ਵਿਚ ਕੇਵਲ ਉਦੋਂ ਤੱਕ ਹੀ ਚੁੱਪਚਾਪ ਸੀ ਜਦੋਂ ਤੱਕ ਲੋਕ ਜਾਗਦੇ ਸਨ। ਮੈਂ ਸੋਚਿਆ ਪਤਾ
ਨਹੀਂ ਮੈਨੂੰ ਜਗਦੀ ਬੱਤੀ ਨਾਲ ਨੀਂਦ ਆਵੇਗੀ ਕਿ ਨਹੀਂ ਅਤੇ ਇਸ ਦੇ ਨਾਲ ਹੀ ਉਚੇ ਘੁਰਾੜਿਆਂ ਦੀਆਂ
ਬੇਚੈਨ ਕਰਨ ਵਾਲੀਆਂ ਆਵਾਜਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਸਨ। ਮੈਨੂੰ ਆਖਰ ਇਕ ਵਜੇ ਨੀਂਦ ਆ ਗਈ।

“ਸਰੀ ਅਰਬਨ
ਮਿਸ਼ਨ” ਦੇ ਵਾਲੰਟੀਅਰ ਕਮਾਲ ਦੇ ਲੋਕ ਹਨ ਜੋ ਸਭ ਨਾਲ ਇਕੋ ਜਿਹਾ ਵਰਤਾਓ ਕਰਦੇ ਹਨ: ਉਹ ਮਾਨਸਕ
ਸਮੱਸਿਆ ਵਾਲੇ, ਨਸ਼ਿਆਂ ਦੇ ਆਦੀ, ਜਾਂ ਕੋਈ ਅਸਾਧਾਰਨ ਹਾਲਤਾਂ ਵਾਲੇ ਲੋਕਾਂ ਨਾਲ ਉਕਾ ਭਿੰਨ ਭੇਦ
ਨਹੀਂ ਕਰਦੇ। ਉਹ ਲੋੜ ਅਨੁਸਾਰ ਲੋਕਾਂ ਨੂੰ ਸਭ ਕੁਝ ਦਿੰਦੇ ਹਨ ਅਤੇ ਸੌਣ ਸਮੇਂ ਉਹਨਾਂ ਨੂੰ
ਕਹਿੰਦੇ ਹਨ: “ਆਈ ਲਵ ਯੂ”।



 

Upcoming Events

Sorry, no events are scheduled. Check back soon.

How to reach us

Surrey-Fleetwood Community Office | Map
8559 160th Street, Surrey, BC V3T 1N9
Phone: (604) 501-8227
Hours: Monday – Friday, 10 am – 4 pm (closed for lunch, 12:30 – 1:30 pm)

Who’s Your MLA?

Are you not sure if I am your MLA? Enter your postal code here, to find out who is your MLA